ਸੈੱਲਾਂ ਨੂੰ ਜੋੜਨਾ ਅਤੇ ਵੰਡਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Merging and Splitting Cells

ਟੇਬਲ ਵਿੱਚ ਵੱਖ-ਵੱਖ ਸੈੱਲਾਂ ਨੂੰ ਜੋੜਿਆ ਅਤੇ ਅਲੱਗ ਕੀਤਾ ਜਾ ਸਕਦਾ ਹੈ।

ਸੈੱਲਾਂ ਨੂੰ ਜੋੜਨਾ (Merging)

ਤੁਸੀਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜ ਕੇ ਇਕ ਸੈੱਲ ਬਣਾ ਸਕਦੇ ਹੋ। ਸੈੱਲਾਂ ਨੂੰ ਜੋੜਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ :

1) ਉਨ੍ਹਾਂ ਸੈੱਲਾਂ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਇਕ ਸੈੱਲ ਵਿੱਚ ਇਕੱਠਾ ਕਰਨਾ ਚਾਹੁੰਦੇ ਹੋ।

2) Table > Merge Cells ਮੀਨੂ ਨੂੰ ਸਿਲੈਕਟ ਕਰੋ।

ਇਹ ਸਿਲੈਕਟ ਕੀਤੇ ਸਾਰੇ ਸੈੱਲਾਂ ਨੂੰ ਇਕ ਸੈੱਲ ਵਿੱਚ ਇਕੱਠਾ ਕਰ ਦੇਵੇਗਾ।

ਸੈੱਲਾਂ ਨੂੰ ਵੰਡਣਾ (Splitting)

ਤੁਸੀਂ ਇਕ ਸੈੱਲ ਨੂੰ ਦੋ ਜਾਂ ਦੋ ਤੋਂ ਵੱਧ ਸੈੱਲਾਂ ਵਿੱਚ ਵੰਡ ਕਰ ਸਕਦੇ ਹੋ। ਸੈੱਲ ਦੀ ਵੰਡ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ :

1) ਉਹ ਸੈਲ ਚੁਣੋ ਜਿਸ ਨੂੰ ਤੁਸੀਂ ਸਪਲਿਟ ਕਰਨਾ ਚਾਹੁੰਦੇ ਹੋ।

2) Table > Split Table ਮੀਨੂ ਨੂੰ ਸਿਲੈਕਟ ਕਰੋ। ਦਿਖਾਏ ਅਨੁਸਾਰ ਇਕ ਡਾਈਲਾਗ ਬਾਕਸ ਨਜ਼ਰ ਆਵੇਗਾ।

3) ਕਾਲਮਜ਼ ਅਤੇ ਰੋਅਜ਼ ਦੀ ਗਿਣਤੀ ਨਿਰਧਾਰਿਤ ਕਰੋ।

4) ਹੁਣ OK ਬਟਨ ਉੱਤੇ ਕਲਿੱਕ ਕਰੋ।

ਸੈੱਲ ਨਿਰਧਾਰਿਤ ਕੀਤੇ ਕਾਲਮਜ਼ ਅਤੇ ਰੋਅਜ਼ ਵਿੱਚ ਵੰਡਿਆ ਜਾਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.